ਨਵਾਜ਼ ਸ਼ਰੀਫ਼ ਨੂੰ ਛੱਡਣੀ ਪੈ ਸਕਦੀ ਹੈ ਕੁਰਸੀ

0
59
New Pakistani Prime Minister Nawaz Sharif arrives to inspect a guard of honour during a welcoming ceremony at the Prime Minister House in Islamabad on June 5, 2013. Pakistan's new Prime Minister Nawaz Sharif called on June 5 for an end to US drone strikes in the country's northwest, as he took office for an unprecedented third term. Some 13 years after he was deposed in a coup and sent into exile, the 63-year-old was formally chosen by a vote in the National Assembly and later took the oath of office from President Asif Ali Zardari. AFP PHOTO / AAMIR QURESHI (Photo credit should read AAMIR QURESHI/AFP/Getty Images)

ਇਸਲਾਮਾਬਾਦ 20 ਅਪਰੈਲ- ਪਨਾਮਾ ਦਸਤਾਵੇਜ਼’ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਭਲਕੇ ਫ਼ੈਸਲਾ ਸੁਣਾਇਆ ਜਾਵੇਗਾ। ਉੱਚ ਅਦਾਲਤ ਵੱਲੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਯੋਗ ਠਹਿਰਾਏ ਜਾਣ ਦੀ ਸੂਰਤ ਵਿੱਚ ਮੁਲਕ ’ਤੇ ਸਿਆਸੀ ਅਸਥਿਰਤਾ ਦੇ ਬੱਦਲ ਮੰਡਰਾ ਸਕਦੇ ਹਨ। ਉਧਰ ਇਸ ਮਾਮਲੇ ਵਿੱਚ ਭਲਕੇ ਫ਼ੈਸਲਾ ਸੁਣਾਏ ਜਾਣ ਦੀ ਖ਼ਬਰ ਨਸ਼ਰ ਹੁੰਦਿਆਂ ਹੀ ਪਾਕਿਸਤਾਨ ਦਾ ਸਟਾਕ ਬਾਜ਼ਾਰ ਅੱਜ ਸ਼ੁਰੂ ਵਿੱਚ 1.5 ਫੀਸਦ ਹੇਠਾਂ ਆ ਗਿਆ। ਕਰਾਚੀ ਸਟਾਕ ਐਕਸਚੇਂਜ ਮਗਰੋਂ 100 ਅੰਕਾਂ ਦੀ ਪੁੱਠੀ ਛਾਲ ਮਾਰਦਾ 1.6 ਫੀਸਦ ’ਤੇ ਬੰਦ ਹੋਇਆ।
ਭਲਕੇ ਅਯੋਗ ਠਹਿਰਾਏ ਜਾਣ ਉੱਤੇ ਸ਼ਰੀਫ਼ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੂੰ ਅਲਵਿਦਾ ਆਖ ਸਕਦੇ ਹਨ, ਪਰ ਉਨ੍ਹਾਂ ਦੇ ਅਜਿਹਾ ਕਰਨ ਨਾਲ ਮੁਲਕ ਵਿੱਚ ਬੇਚੈਨੀ ਦਾ ਮਾਹੌਲ ਬਣ ਸਕਦਾ ਹੈ। ਸ਼ਰੀਫ਼ ਨੇ ਹਾਲਾਂਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਪਰ ਸੁਪਰੀਮ ਕੋਰਟ ਪਿਛਲੇ ਸਾਲ ਵਿਰੋਧੀ ਧਿਰ ਦੇ ਆਗੂ ਇਮਰਾਨ ਖ਼ਾਨ ਵੱਲੋਂ ਸੜਕਾਂ ’ਤੇ ਉਤਰਨ ਦੀ ਦਿੱਤੀ ਧਮਕੀ ਤੋਂ ਬਾਅਦ ਸ਼ਰੀਫ਼ ਪਰਿਵਾਰ ਦੀ ਵਿਦੇਸ਼ਾਂ ਵਿਚਲੀ ਧਨ ਦੌਲਤ ਦੀ ਜਾਂਚ ਪੜਤਾਲ ਕਰਨ ਲਈ ਸਹਿਮਤ ਹੋ ਗਈ ਸੀ। ਉੱਚ ਅਦਾਲਤ ਪ੍ਰਧਾਨ ਮੰਤਰੀ ਨੂੰ ਸਾਰੇ ਦੋੋਸ਼ਾਂ ਤੋਂ ਮੁਕਤ ਕਰਦਿਆਂ ਕਲੀਨ ਚਿੱਟ ਦੇ ਸਕਦੀ ਹੈ ਜਾਂ ਫਿਰ ਨਿਆਂਇਕ ਕਮਿਸ਼ਨ ਨੂੰ ਅਗਲੇਰੀ ਜਾਂਚ ਲਈ ਕਹਿ ਸਕਦੀ ਹੈ। ਤੀਜੇ ਕਦਮ ਵਜੋਂ ਸੁਪਰੀਮ ਕੋਰਟ ਸ਼ਰੀਫ਼ ਨੂੰ ਅਯੋਗ ਵੀ ਐਲਾਨ ਸਕਦੀ ਹੈ।

LEAVE A REPLY