ਟੈਕਸ ਚੋਰੀ ਪਵੇਗੀ ਭਾਰੀ!

0
62

ਨਵੀਂ ਦਿੱਲੀ, 20 ਅਪ੍ਰੈਲ- ਕੇਂਦਰ ਸਰਕਾਰ ਹਰੇਕ ਪੈਨ ਨੰਬਰ ਦੀ ਲੋਕੇਸ਼ਨਿੰਗ ਕਰ ਰਹੀ ਹੈ। ਯਾਨੀ ਤੁਹਾਡਾ ਪੈਨ ਦੇਸ਼ ‘ਚ ਕਿਹੜੀ ਥਾਂ ‘ਤੇ ਸਰਗਰਮ ਹੈ, ਉਹ ਸਰਕਾਰ ਨੂੰ ਦੇਸ਼ ਦੇ ਡਿਜੀਟਲ ਨਕਸ਼ੇ ‘ਤੇ ਦਿਖਾਈ ਦੇਵੇਗਾ। ਇਸ ਨਾਲ ਸਰਕਾਰ ਨੂੰ ਟੈਕਸ ਵਸੂਲੀ ਸੰਬੰਧੀ ਵੱਖ-ਵੱਖ ਤਰ੍ਹਾਂ ਦੇ ਵਿਸ਼ਲੇਸ਼ਣ ਕਰਨ ‘ਚ ਮਦਦ ਮਿਲੇਗੀ। ਸਰਕਾਰ ਇਹ ਵੀ ਪਤਾ ਲਗਾ ਸਕੇਗੀ ਕਿ ਦੇਸ਼ ਦੀ ਕਿਹੜੀ ਜਗ੍ਹਾ ‘ਤੇ ਕਾਲਾ ਧਨ ਪੈਦਾ ਹੋ ਰਿਹਾ ਹੈ ਅਤੇ ਕਿੱਥੇ ਜ਼ਿਆਦਾ ਟੈਕਸ ਚੋਰੀ ਹੋ ਰਹੀ ਹੈ। ਸਰਕਾਰ ਦੇ ਇਸ ਪ੍ਰਾਜੈਕਟ ‘ਚ ਪੈਨ ਦੀ ਲੋਕੇਸ਼ਨਿੰਗ ਦੇ ਕੰਮ ਨੂੰ ‘ਮੈਪ ਮਾਈ ਇੰਡੀਆ’ ਅੰਜਾਮ ਦੇ ਰਹੀ ਹੈ। ਜਾਣਕਾਰੀ ਮੁਤਾਬਕ ਵਿੱਤ ਮੰਤਰਾਲੇ ਦੇ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਦੇ ਇਸ ਪ੍ਰਾਜੈਕਟ ‘ਚ ‘ਮੈਪ ਮਾਈ ਇੰਡੀਆ’ ਵੱਲੋਂ ਤਿਆਰ ਕੀਤੇ ਗਏ ਦੇਸ਼ ਭਰ ਦੇ ਡਿਜੀਟਲ ਨਕਸ਼ੇ ਦੀ ਅਤੇ ਕੰਪਨੀ ਦੇ ਕੋਡਿੰਗ ਇੰਜਣ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਸਾਫਟਵੇਅਰ ਪੈਨ ਦੇ ਨਾਲ ਦਿੱਤੇ ਜਾ ਰਹੇ ਪਤੇ ਨੂੰ ਸਮਝ ਕੇ ਉਸ ਦੀ ਨਕਸ਼ੇ ‘ਤੇ ਲੋਕੇਸ਼ਨ (ਥਾਂ ਦੀ ਸਥਿਤੀ) ਤੈਅ ਕਰ ਦਿੰਦਾ ਹੈ।

LEAVE A REPLY