ਆਈ ਪੀ ਐੱਲ਼-10 ‘ਚ ਰਾਇਲ ਚੈਲੰਜਰਸ ਬੈਂਗਲੌਰ ਨੇ ਗੁਜਰਾਤ ਲਾਇਨਜ਼ ਨੂੰ ਹਰਾਇਆ

0
212

ਰਾਜਕੋਟ – ਆਈ ਪੀ ਐੱਲ਼-10 ਟੂਰਨਾਮੈਂਟ ਦੇ 20ਵੇਂ ਮੈਚ ਵਿਚ ਦਸ ਹਜ਼ਾਰੀ ਕ੍ਰਿਸ ਗੇਲ ਅਤੇ ਕਪਤਾਨ ਵਿਰਾਟ ਦੀਆਂ ਸ਼ਾਨਦਾਰ ਪਾਰੀਆਂ ਸਦਕਾ ਰਾਇਲ ਚੈਲੰਜਰਸ ਬੈਂਗਲੌਰ ਨੇ ਗਜਰਾਤ ਲਾਇਨਜ਼ ਨੂੰ 22 ਦੌੜਾਂ ਨਾਲ ਹਰਾ ਦਿੱਤਾ | ਬੈਂਗਲੌਰ ਵੱਲੋਂ ਮਿਲਿਆ 214 ਦੌੜਾਂ ਦਾ ਟੀਚਾ ਹਾਸਿਲ ਕਰਨ ਉੱਤਰੀ ਰਾਇਲ ਗੁਜਰਾਤ ਲਾਇਨਜ਼ ਦੀ ਟੀਮ 192 ਦੌੜਾਂ ਹੀ ਬਣਾ ਸਕੀ | ਇਸ ਤੋਂ ਪਹਿਲਾਂ ਗੁਜਰਾਤ ਵੱਲੋਂ ਟਾਸ ਜਿੱਤਣ ਉਪਰੰਤ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਖੇਡਣ ਆਈ ਰਾਇਲ ਚੈਲੰਜਰਸ ਬੈਂਗਲੌਰ ਦੇ ਦੇ ਸਲਾਮੀ ਬੱਲੇਬਾਜ਼ਾਂ ਵਿਰਾਟ ਕੋਹਲੀ ਅਤੇ ਕ੍ਰਿਸ ਗੇਲ ਨੇ ਟੀਮ ਨੂੰ ਇਸ ਟੂਰਨਾਮੈਂਟ ‘ਚ ਹੁਣ ਤੱਕ ਦੀ ਬੇਹਤਰੀਨ ਸ਼ੁਰੂਆਤ ਦਿੱਤੀ | ਦੋਵਾਂ ਨੇ ਪਹਿਲੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕਰਦਿਆਂ 122 ਦੌੜਾਂ ਜੋੜੀਆਂ | ਪਿਛਲੇ ਮੈਚਾਂ ‘ਚ ਬੱਲੇ ਨਾਲ ਕੁਝ ਖਾਸ ਕਮਾਲ ਨਾ ਵਿਖੇ ਕ੍ਰਿਸ ਗੇਲ ਨੇ ਜਬਰਦਸਤ ਵਾਪਸੀ ਕਰਦਿਆਂ 77 ਦੌੜਾਂ ਦੀ ਪਾਰੀ ਖੇਡੀ | ਗੇਲ ਨੇ ਆਪਣੀ 77 ਦੌੜਾਂ ਦੀ ਪਾਰੀ ‘ਚ 5 ਚੌਕੇ ਅਤੇ 7 ਛੱਕੇ ਮਾਰੇ | ਟੂਰਨਾਮੈਂਟ ਦੌਰਾਨ ਆਪਣੇ ਪਹਿਲੇ ਮੈਚ ਸੈਂਕੜਾ ਮਾਰਨ ਮਗਰੋਂ ਦੂਜੇ ਮੇਚ ਵਿਚ ਅਸਫਲ ਰਹੇ ਕਪਤਾਨ ਵਿਰਾਟ ਕੋਹਲੀ ਨੇ ਅਰਧ ਸੈਂਕੜਾ ਬਣਾਉਂਦਿਆਂ 64 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੌਰਾਨ 7 ਚੌਕੇ ਅਤੇ ਛੱਕਾ ਮਾਰਿਆ | ਵਿਰਾਟ ਅਤੇ ਗੇਲ ਦੇ ਆਊਟ ਹੋਣ ਮਗਰੋਂ ਅਜੇਤੂ ਰਹਿੰਦਿਆਂ ਕੇਦਾਰ ਜਾਧਵ (38) ਅਤੇ ਟਰੇਵਿਸ ਹੈੱਡ (30) ਨੇ ਵੀ ਗੁਜਰਾਤ ਦੇ ਗੇਂਦਬਾਜ਼ਾਂ ਦੀ ਕੁਟਾਈ ਕਰਦਿਆਂ ਟੀਮ ਦਾ ਸਕੋਰ 2 ਵਿਕਟਾਂ ਦੇ ਨੁਕਸਾਨ ‘ਤੇ 213 ਤੱਕ ਪਹੁੰਚਾਇਆ | ਗੁਜਰਾਤ ਵੱਲੋਂ ਧਵਲ ਕੁਲਕਰਨੀ ਅਤੇ ਬਾਸਿਲ ਥੰਪੀ ਨੇ 1-1 ਵਿਕਟ ਲਈ | ਇਸ ਦੇ ਜਵਾਬ ਖੇਡਦਿਆਂ ਗੁਜਰਾਤ ਦੀ ਟੀਮ ਬ੍ਰੈਂਡਨ ਮੈਕੂਲਮ ਦੀਆਂ 72 ਦੌੜਾਂ ਸਦਕਾ 20 ਓਵਰਾਂ ‘ਚ 192 ਦੌੜਾਂ ਹੀ ਬਣਾ ਸਕੀ | ਬ੍ਰੈਡਨ ਮੈਕੂਲਮ ਨੇ 72 ਆਪਣੀ ਪਾਰੀ ਦੌਰਾਨ 2 ਚੌਕੇ ਅਤੇ 7 ਛੱਕੇ ਮਾਰੇ | ਆਖਰੀ ਓਵਰਾਂ ‘ਚ ਇਸ਼ਾਨ ਕਿਸ਼ਨ (39) ਨੇ ਗੁਜਰਾਤ ਦੀ ਟੀਮ ਨੂੰ ਜਿਤਾਉਣ ਲਈ ਜ਼ਰ ਲਾਇਆ ਪਰ ਉਹ ਸਫਲ ਨਹੀ ਹੋ ਸਕੇ | ਕਪਤਾਨ ਸੁਰੇਸ਼ ਰੈਨਾ ਅਤੇ ਰਵਿੰਦਰ ਜਡੇਜਾ ਨੇ 23-23, ਤੋਂ ਇਲਾਵਾ ਆਰੋਨ ਫਿੰਚ ਨੇ 19 ਦੌੜਾਂ ਬਣਾਈਆਂ | ਬੈਂਗਲੌਰ ਵੱਲੋਂ ਨੇ ਐਡਮ ਮਿਲਨੇ 3, ਤੋਂ ਇਲਾਵਾ ਪਵਨ ਨੇਗੀ, ਯੁਜਵੇਂਦਰ ਚਾਹਲ ਅਤੇ ਸੀ੍ਰਨਾਥ ਅਰਵਿੰਦ ਨੇ 1-1 ਵਿਕਟ ਲਈ | ਮੈਚ ਦੌਰਾਨ ਬੈਂਗਲੌਰ ਦੇ ਬੱਲੇਬਾਜ਼ ਕ੍ਰਿਸ ਗੇਲ ਨੇ ਆਪਣੇ ਟੀ-20 ਕੈਰੀਅਰ ਦੀਆਂ 10 ਹਜ਼ਾਰ ਦੌੜਾਂ ਵੀ ਪੂਰੀਆਂ ਕੀਤੀਆਂ | ਗੇਲ ਨੇ ਆਪਣੀ 77 ਦੌੜਾਂ ਪਾਰੀ ਦੌਰਾਨ 3 ਦੌੜਾਂ ਬਣਾਉਦਿਆਂ ਹੀ ਆਪਣੀਆਂ 10 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਅਤੇ ਟੀ-20 ਮੈਚਾਂ ‘ਚ ਅਜਿਹਾ ਕਰਨ ਵਾਲੇ ਉਹ ਵਿਸ਼ਵ ਦੇ ਪਹਿਲੇ ਬੱਲੇਬਾਜ਼ ਬਣ ਗਏ |

LEAVE A REPLY