ਅਮਰੀਕਾ ਨੂੰ ਲਪੇਟ ਸਕਦੀਆਂ ਨੇ ਉਤਰੀ ਕੋਰੀਆ ਦੀਆਂ ਮਿਜ਼ਾਇਲਾਂ

0
75

ਸਿਓਲ, 19 ਅਪ੍ਰੈਲ- ਮੰਨਿਆ ਜਾਂਦਾ ਹੈ ਕਿ ਉਤਰੀ ਕੋਰੀਆ ਦੇ ਕੋਲ ਵੱਖਰੀ ਕਿਸਮ ਦੀ ਸਮਰੱਥਾ ਦੀਆਂ ਇਕ ਹਜ਼ਾਰ ਮਿਜ਼ਾਇਲਾਂ ਹਨ। ਇਹਨਾਂ ਵਿਚ ਉਹ ਮਿਜ਼ਾਇਲਾਂ ਵੀ ਸ਼ਾਮਲ ਹਨ, ਜੋ ਕਿਸੇ ਦਿਨ ਅਮਰੀਕਾ ਤੱਕ ਨਿਸ਼ਾਨਾ ਲਗਾ ਸਕਦੀਆਂ ਹਨ। ਉਤਰ ਕੋਰੀਆ ਦੇ ਮਿਜ਼ਾਇਲ ਪ੍ਰੋਗਰਾਮ ਨੇ ਪਿਛਲੇ ਕੁਝ ਦਹਾਕਿਆਂ ਵਿਚ ਕਾਫੀ ਤਰੱਕੀ ਕੀਤੀ ਹੈ। ਉਸਦੇ ਹਥਿਆਰਾਂ ਦੇ ਖਜ਼ਾਨੇ ਵਿਚ 1960 ਅਤੇ 70 ਦੇ ਦਹਾਕੇ ਦੇ ਰਾਕਟ ਹੁੰਦੇ ਸਨ। 1990 ਅਤੇ 90 ਦੇ ਦਹਾਕੇ ਵਿਚ ਉਸ ਕੋਲ ਛੋਟੀਆਂ ਮਿਜ਼ਾਇਲਾਂ ਸਨ। ਹਾਲ ਹੀ ਵਿਚ ਉਤਰ ਕੋਰੀਆ ਨੇ ਐਲਾਨ ਕੀਤਾ ਹੈ ਕਿ ਉਹ ਇੰਟਰਕਾਂਟੀਨੈਂਟਲ ਮਿਜ਼ਾਇਲਾਂ ਬਣਾ ਰਿਹਾ ਹੈ, ਜਿਸ ਦੇ ਜ਼ਰੀਏ ਉਹ ਪੱਛਮੀ ਮੁਲਕਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ।ਉਤਰ ਕੋਰੀਆ ਨੇ 2016 ਵਿਚ ਦਾਅਵਾ ਕੀਤਾ ਸੀ ਕਿ ਉਸ ਨੇ ਇਕ ਪਣਡੁੱਬੀ ਤੋਂ ਬਲਾਸਟਿਕ ਮਿਜ਼ਾਇਲ ਦਾ ਤਜਰਬਾ ਕੀਤਾ ਸੀ। ਇਹ ਸਮੁੰਦਰ ਤੋਂ ਮਾਰ ਕਰਕੇ ਕਿਸੇ ਵੀ ਮੁਲਕ ਤੇ ਸਿੱਟੀ ਜਾ ਸਕਦੀ ਹੈ। ਅਮਰੀਕਾ ਵੀ ਮੰਨਦਾ ਹੈ ਕਿ ਉਤਰ ਕੋਰੀਆ ਕੋਲ 6 ਕੇæ ਐਨæ 08 ਮਿਜ਼ਾਇਲਾਂ ਹਨ, ਜੋ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਤੱਕ ਮਾਰ ਕਰ ਸਕਦੀਆ ਹਨ।

LEAVE A REPLY