ਸੂਰਜੀ ਊਰਜਾ ‘ਚ ਅਡਾਨੀ ਵੱਲੋਂ 30 ਕਰੋੜ ਡਾਲਰ ਦਾ ਨਿਵੇਸ਼

0
88
Solar panel against blue sky

ਮੈਲਬੌਰਨ – ਊਰਜਾ ਖੇਤਰ ‘ਚ ਕੰਮ ਕਰਨ ਵਾਲੇ ਭਾਰਤ ਦੇ ਅਡਾਨੀ ਗਰੁੱਪ ਨੇ ਆਸਟ੍ਰੇਲੀਆ ‘ਚ ਸੂਰਜੀ ਊਰਜਾ ਪਲਾਂਟ ਦੀ ਸਥਾਪਨਾ ਲਈ ਜ਼ਮੀਨ ਸਮਝੌਤਿਆਂ ਨੂੰ ਪੂਰਾ ਕਰ ਲਿਆ ਹੈ | ਇੰਨ੍ਹਾਂ ਦੋਵੇਂ ਸਮਝੌਤਿਆਂ ਤੋਂ ਅਗਲੇ ਪੰਜ ਸਾਲਾਂ ‘ਚ 1500 ਮੈਗਾਵਾਟ ਦੀ ਨਵੀਨੀਕਰਨ ਊਰਜਾ ਦਾ ਉਤਪਾਦਨ ਹੋਵੇਗਾ, ਜਿਸ ‘ਤੇ ਗਰੁੱਪ ਸਾਂਝੇ ਤੌਰ ‘ਤੇ 30 ਕਰੋੜ ਡਾਲਰ ਦਾ ਨਿਵੇਸ਼ ਕਰੇਗਾ | ਇਸ ਦੇ ਇਲਾਵਾ ਇਕ ਅਦਾਲਤ ਸਮੂਹ ਦੀ 16 ਅਰਬ ਡਾਲਰ ਦੀ ਕੋਲਾ ਅਤੇ ਖਾਨ ਯੋਜਨਾ ਦੇ ਿਖ਼ਲਾਫ਼ ਅਪੀਲ ਨੂੰ ਖਾਰਜ ਕਰ ਦਿੱਤਾ | ਕੰਪਨੀ ਨੇ ਦੱਸਿਆ ਕਿ ਇਹ ਸਮਝੌਤਾ ਪੂਰਵੀ ਆਸਟ੍ਰੇਲੀਆ ‘ਚ ਮੋਰਾਨਬਾਹ ਅਤੇ ਦੱਖਣੀ ਆਸਟ੍ਰੇਲੀਆ ਦੇ ਬਿਹਾਲਾ ਖੇਤਰ ‘ਚ ਸਥਾਪਿਤ ਕੀਤੇ ਜਾਣਗੇ | ਇੰਨ੍ਹਾਂ ‘ਚੋਂ ਹਰੇਕ ਦੀ ਲਾਗਤ 20 ਕਰੋੜ ਆਸਟ੍ਰੇਲੀਆਈ ਡਾਲਰ (ਲਗਭਗ 15 ਕਰੋੜ ਅਮਰੀਕੀ ਡਾਲਰ) ਹੋਵੇਗੀ | ਇਹ ਦੋਵੇਂ ਸਮਝੌਤਿਆਂ ‘ਤੇ ਅਗਲੇ ਸਾਲ ਕੰਮ ਸ਼ੁਰੂ ਕਰਨਗੇ |

LEAVE A REPLY