ਨਿਊਜ਼ੀਲੈਂਡ ਨੇ 147 ਭਾਰਤੀ ਵਿਦਿਆਰਥੀ ਕੱਢੇ

0
111

ਆਕਲੈਂਡ – ਫਰਜ਼ੀ ਦਸਤਾਵੇਜ਼ਾਂ ਕਾਰਨ 147 ਭਾਰਤੀ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਤੋਂ ਦੇਸ਼ ਨਿਕਾਲਾ ਮਿਲਿਆ ਹੈ। ਇਨ੍ਹਾਂ ਵਿਦਿਆਰਥੀਆਂ ਉਤੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਨੇ ਧੋਖਾਧੜੀ ਕਰਨ ਦਾ ਦੋਸ਼ ਲਾਇਆ ਹੈ। ਨਿਊਜ਼ੀਲੈਂਡ ਸਰਕਾਰ ਨੇ ਇਸ ਸਾਲ ਵਿਦਿਆਰਥੀ ਵੀਜ਼ੇ ‘ਤੇ ਸਖ਼ਤੀ ਵਿਖਾਈ ਹੈ। ਪੀੜਤ ਭਾਰਤੀ ਵਿਦਿਆਰਥੀਆਂ ਨੇ ਇਮੀਗ੍ਰੇਸ਼ਨ ਨੂੰ ਦੱਸਿਆ ਕਿ ਉਨ੍ਹਾਂ ਏਜੰਟ ਦੇ ਕਹਿਣ ‘ਤੇ ਫਰਜ਼ੀ ਦਸਤਾਵੇਜ਼ ਬਣਾਏ ਸਨ। ਉਨ੍ਹਾਂ ਵੀਜ਼ਾ ਅਰਜ਼ੀ ਵਿੱਚ ਆਪਣੇ ਏਜੰਟ ਦੇ ਕਹਿਣ ‘ਤੇ ਅਜਿਹੇ ਤੱਥ ਵੀ ਦਰਸਾ ਦਿੱਤੇ, ਜੋ ਅਸਲ ਨਹੀਂ ਸਨ। ਇੱਕ ਵਿਦਿਆਰਥੀ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਉਧਾਰ ਫੜ ਕੇ 20,000 ਡਾਲਰ ਤੋਂ ਵੱਧ ਰਕਮ ਖ਼ਰਚ ਕੀਤੀ। ਉਹ ਇੱਕ ਸਾਲ ਦੀ ਆਈਟੀ ਅਤੇ ਵਪਾਰ ਦੇ ਕੋਰਸ ਵਿੱਚ ਦਾਖ਼ਲ ਹੋਇਆ ਸੀ ਅਤੇ ਹੁਣ ਇਹ ਫੀਸ ਵੀ ਨਹੀਂ ਮੁੜਨੀ। ਕੁਝ ਵਿਦਿਆਰਥੀਆਂ ਨੇ ਕਿਹਾ ਕਿ ਸੁਨਹਿਰੇ ਭਵਿੱਖ ਦੇ ਝਾਂਸੇ ‘ਚ ਆ ਕੇ ਉਹ ਹੁਣ ਫਸ ਗਏ ਹਨ।
ਸੂਤਰਾਂ ਅਨੁਸਾਰ ਨਿਊਜ਼ੀਲੈਂਡ ਨੂੰ 3æ3 ਅਰਬ ਡਾਲਰ ਇੰਟਰਨੈਸ਼ਨਲ ਐਜੂਕੇਸ਼ਨ ਉਦਯੋਗ ਤੋਂ ਮਿਲਦਾ ਹੈ। ਸਰਕਾਰ ਨੂੰ ਦੋ ਸਾਲ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸ਼ੋਸ਼ਣ ਦਾ ਪਤਾ ਲੱਗਾ ਸੀ। ਇਕ ਸਰਵੇਖਣ ਨੇ ਦਿਖਾਇਆ ਕਿ ਵਧੇਰੇ ਵਿਦਿਆਰਥੀਆ ਨੂੰ ਘੱਟੋ-ਘੱਟ ਉਜਰਤ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੂੰ ਮੁਲਕ ਅੰਦਰ ਸਸਤੀ ਲੇਬਰ ਵਾਂਗ ਵਰਤਿਆ ਜਾਂਦਾ ਹੈ। ਇੰਜ ਮੁਲਕ ਦੀ ਦਿੱਖ ਖਰਾਬ ਹੋਣ ਅਤੇ ਯੋਗ ਵਿਅਕਤੀਆਂ ਨੂੰ ਰੁਜ਼ਗਾਰ ਨਾ ਮਿਲਣ ਦੇ ਦੋਸ਼ ਸਰਕਾਰ ‘ਤੇ ਲੱਗੇ ਸਨ।

LEAVE A REPLY